Punjab Job Portal
Govt.Jobs|Sarkari Naukri|Bank Jobs|Walk In Interviews
Pages
Home
About Us
Contact Us
Monday, July 31, 2017
Raavi Font Paragraph Typing
Unicode Pro Type
skip to main
|
skip to sidebar
Raavi Font Online Typing
Name :
Roll No :
Time/Left :
10:00
Typing Peragraph
ਗੁਰੂ ਜੀ ਦਾ ਸਿੱਖ ਭਾਈ ਹਰੀ ਦਾਸ ਜੀ ਹਲਵਾਈ ਜੋ ਕਈ ਚਿਰ ਤੋਂ ਪਟਨੇ ਵਿਖੇ ਗੁਰੂ ਘਰ ਤੇ ਆਸ ਪਾਸ ਰਖਕੇ ਨਿਵਾਸ ਕਰਦਾ ਸੀ ਜਿਸਦੀ ਭਾਵਨਾ ਸੀ ਕਿ ਸਤਿਗੁਰੂ ਮੇਰੇ ਘਰ ਆਪ ਆਣਕੇ ਪ੍ਰਸ਼ਾਦ ਛਕਣ। ਇਸੇ ਹੀ ਆਸ ਤੇ ਦ੍ਰਿੜ੍ਹ ਭਰੋਸਾ ਕਰਕੇ ਨਿਤਾਪ੍ਰਤਿ ਸਤਿਗੁਰਾਂ ਦਾ ਧਿਆਨ ਕਰਦਾ ਤੇ ਗੁਰਬਾਣੀ ਦਾ ਪਾਠ ਨਿਤ ਕਰਮ ਵਿਚ ਤਤਪਰ ਰਹਿੰਦਾ ਅਤੇ ਆਏ ਗਏ ਸਿੱਖ ਸੰਗਤ ਦੀ ਸੇਵਾ ਬੜੇ ਪ੍ਰੇਮ ਨਾਲ ਕਰਦਾ। ਹਰ ਰੋਜ਼ ਹੀ ਸਤਿਗੁਰਾਂ ਦੀ ਆਸ ਤੇ ਸਤਿਗੁਰਾਂ ਵਾਸਤੇ ਭੋਜਨ ਤਿਆਰ ਕਰਦਾ ਸੀ ਤੇ ਉਡੀਕ ਕਰਕੇ ਕਿਸੇ ਸਿੱਖ ਨੂੰ ਖੁਆਲ ਦਿੰਦਾ, ਜਦ ਇਸ ਤਰ੍ਹਾਂ ਸੱਚਾ ਪ੍ਰੇਮ ਕਰਦਿਆਂ ਕੁਝ ਸਮਾਂ ਬਤੀਤ ਹੋਇਆ ਤਦ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਨੂੰ ਕ੍ਰਿਤਾਰਥ ਕਰਨ ਲਈ ਪ੍ਰਯਾਗਰਾਜ ਦੇ ਇਸ਼ਨਾਨ ਆਦਿ ਕਰਕੇ ਸੰਗਤਾਂ ਨੂੰ ਤਾਰਦੇ ਹੋਏ ਪਟਨੇ ਸ਼ਹਿਰ ਵੱਲ ਆਏ ਤਾਂ ਪਹਿਲਾਂ ਸ਼ਹਿਰ ਵਿਖੇ ਵੜਦੇ ਹੀ ਪ੍ਰੇਮੀ ਹਲਵਾਈ ਸਿੱਖ ਦੇ ਘਰ ਨੂੰ ਗਏ। ਜਦ ਘਰ ਪਹੁੰਚੇ ਤਾਂ ਅੱਗੇ ਉਹ ਹਲਵਾਈ ਬਾਣੀ ਦਾ ਪਾਠ ਕਰਦਾ ਤੇ ਸਤਿਗੁਰਾਂ ਦਾ ਧਿਆਨ ਕਰਕੇ ਸਤਿਗੁਰੂ ਵਾਸਤੇ ਪ੍ਰੇਮ ਨਾਲ ਵੜੇ ਤਲ ਰਿਹਾ ਸੀ ਅਤੇ ਅਜਿਹਾ ਮਗਨ ਸੀ ਕਿ ਉਸਨੂੰ ਕੁਛ ਪਤਾ ਨਾ ਲੱਗਾ ਕਿ ਮੇਰੇ ਪਾਸ ਕੌਣ ਖੜ੍ਹਾ ਹੈ। ਤਦ ਸਤਿਗੁਰੂ ਜੀ ਹੱਸਕੇ ਬੋਲੇ ਕਿ ਅੱਜ ਬੜੀ ਭੁੱਖ ਲੱਗੀ ਹੈ ਤੇ ਉਂਞ ਵੀ ਸਾਡਾ ਵੜੇ ਖਾਣ ਲਈ ਚਿੱਤ ਕਰਦਾ ਸੀ। ਜਦ ਉਸ ਹਲਵਾਈ ਸਿੱਖ ਨੇ ਬੜੇ ਮਿੱਠੇ ਤੇ ਪਿਆਰ ਭਰੇ ਪਵਿੱਤਰ ਬਚਨ ਸੁਣੇ ਤਦ ਉੱਪਰ ਨੂੰ ਤੱਕਿਆ, ਬੱਸ ਦਰਸ਼ਨ ਕਰਦਾ ਹੀ ਗਦ ਗਦ ਹੋ ਗਿਆ, ਅਤੇ ਅੱਖਾਂ ਵਿਖੇ ਪ੍ਰੇਮ ਜਲ ਭਰ ਆਇਆ, ਸਤਿਗੁਰੂ ਦੇ ਚਰਨਾਂ ਤੇ ਸਿਰ ਧਰਕੇ ਨੇਤ੍ਰ ਧਾਰਾ ਨਾਲ ਚਰਨ ਧੋ ਦਿੱਤੇ ਅਤੇ ਦੋਨਾਂ ਹੱਥਾਂ ਨਾਲ ਚਰਨ ਫੜਕੇ ਸੁਧ ਭੁਲ ਗਿਆ ਕਿ ਮੈਂ ਕਿਥੇ ਹਾਂ, ਸਤਿਗੁਰਾਂ ਨੇ ਪ੍ਰਸੰਨ ਹੋ ਕੇ ਸਿੱਖ ਨੂੰ ਚੁਕਿਆ ਅਤੇ ਆਪਣੀ ਛਾਤੀ ਨਾਲ ਲਗਾਇਆ। ਗੁਰ ਸਿੱਖ ਪ੍ਰੇਮ ਤੇ ਪ੍ਰਵਾਹ ਵਿਚ ਵਗਿਆ ਹੋਇਆ ਅਕੀਂ ਪਲਾਹੀਂ ਹਥ ਮਾਰਨ ਲਗਾ, ਜਿਸ ਤਰ੍ਹਾਂ ਸ੍ਰੀ ਕ੍ਰਿਸ਼ਨ ਜੀ ਦੇ ਆਇਆਂ ਬਿਦਰ ਜੀ ਨੇ ਕੇਲਿਆ ਦੀ ਥਾਂ ਛਿੱਲੜ ਖੁਆਕੇ ਤੇ ਸਾਗ ਨਾਲ ਲੂਨ ਮਿਰਚ ਪਾਉਣੀ ਭੁਲ ਗਿਆ ਸੀ ਉਸੇ ਤਰ੍ਹਾਂ ਇਹ ਗੁਰ ਸਿੱਖ ਸੇਵਾ ਕਰਨ ਲੱਗਾ, ਸਤਿਗੁਰੂ ਜੀ ਤੇ ਨਾਲ ਦੀ ਸੰਗਤ ਦੇਖ ਕੇ ਹਸਦੀ ਰਹੀ। ਜਦ ਸਤਿਗੁਰੂ ਦੀ ਬਹੁਤ ਸੇਵਾ ਕੀਤੀ, ਚਰਨ ਧੋਤੇ ਅਤੇ ਪ੍ਰਸ਼ਾਦਿ ਛਕਾਇਆ, ਸੀਤ ਪ੍ਰਸ਼ਾਦਿ ਲੈ ਕੇ ਆਪ ਖਾਧਾ ਅਤੇ ਬੋਲਿਆ, “ਹੇ ਸੱਚੇ ਪਾਤਸ਼ਾਹ। ਆਪਨੇ ਬੜੀ ਮਿਹਰ ਕੀਤੀ ਹੈ ਜੋ ਦਰਸ਼ਨ ਦੇ ਕੇ ਮੇਰੀ ਆਤਮਾ ਨੂੰ ਪਵਿੱਤਰ ਕੀਤਾ ਹੈ, ਅਜ ਮੈਂ ਚੁਰਾਸੀ ਦੇ ਗੇੜ ਤੋਂ ਛੁਟਿਆ ਹਾਂ, ਅੱਜ ਮੇਰਾ ਜਨਮ ਸਫਲਾ ਹੋਇਆ ਹੈ।” ਚੋਜੀ ਸਤਿਗੁਰੂ ਜੀ ਉਸਨੂੰ ਸਤਿਨਾਮ ਸ੍ਰੀ ਵਾਹਿਗੁਰੂ ਦਾ ਉਪਦੇਸ਼ ਕਰਕੇ ਫਿਰ ਅਪਨੇ ਡੇਰੇ ਨੂੰ ਤੁਰ ਪਏ। ਹੁਣ ਅੱਗੋਂ ਪਟਨੇ ਦੀ ਸੰਗਤ ਹੁੰਮ-ਹੁੰਮਾਕੇ ਦਰਸ਼ਨਾਂ ਨੂੰ ਆਈ ਅਤੇ ਅਨੇਕ ਤਰ੍ਹਾਂ ਦੀਆਂ ਭੇਟਾ ਲੈ ਕੇ ਸਤਿਗੁਰਾਂ ਨੂੰ ਮਿਲੇ ਆਪੋ ਆਪਣੀਆਂ ਮਨੋਕਾਮਨਾ ਪੂਰਨ ਕੀਤੀਆਂ।
Total words : xxx
Correct : 0
Wrong : 0
Type HERE
@templatesyard
Follow me
Newer Posts
Older Posts
Home
Subscribe to:
Posts (Atom)